IND vs NZ: ਅੱਜ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਦੂਸਰਾ ਟੀ20 ਮੁਕਾਬਲਾ, ਦੇਖੋ ਕਿਵੇਂ ਦਾ ਰਹੇਗਾ ਮੌਸਮ

ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚ ਚੱਲ ਰਹੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਮੀਂਹ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ। ਸੀਰੀਜ਼  ਦਾ ਦੂਸਰਾ ਮੁਕਾਬਲਾ ਐਤਵਾਰ ਯਾਨੀ ਅੱਜ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਦੋਨਾਂ ਹੀ ਟੀਮਾਂ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲਿਆਂ ਦੇ ਵਿਚ ਹਾਰ ਦਾ ਸਾਮ੍ਹਣਾ ਕਰਨਾ ਪਿਆ।

ਵਿਸ਼ਵ ਕੱਪ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਦੇ ਉੱਪਰ ਮੰਡਰਾਇਆ ਖਤਰਾ

ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਦੇ ਵਿਚ ਇੰਗਲੈਂਡ ਹਥੋਂ ਮਿਲੀ ਸ਼ਰਮਨਾਕ ਹਾਰ ਦੇ ਬਾਅਦ ਹੁਣ ਰੋਹਿਤ ਸ਼ਰਮਾ ਦੀ ਕਪਤਾਨੀ ਨੂੰ ਲਈ ਕੇ ਬਹੁਤ ਚਰਚਾ ਹੋਣ ਲਗ ਗਈ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪਾਂਡਿਆ ਨੂੰ ਹੀ ਭਾਰਤੀ ਟੀ20 ਟੀਮ ਦਾ ਕਪਤਾਨ ਬਣਾਇਆ ਜਾਵੇ।

ਹਾਰਦਿਕ ਪਾਂਡਿਆ ਨਿਊਜ਼ੀਲੈਂਡ ਦੇ ਖ਼ਿਲਾਫ਼ ਜੇਕਰ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਭਾਰਤੀ ਟੀਮ ਦੀ ਕਪਤਾਨੀ ਨੂੰ ਲਈ ਕੇ ਚਯਨ ਕਰਤਾਵਾਂ ਦੀ ਨਜ਼ਰ ਜਰੂਰ ਹਾਰਦਿਕ ਵੱਲ ਜਾਵੇਗੀ।

ਕਿਵੇਂ ਰਹੇਗਾ ਅੱਜ ਦਾ ਮੌਸਮ

ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚ ਸੀਰੀਜ਼ ਦਾ ਦੂਸਰਾ ਮੁਕਾਬਲਾ ਅੱਜ ਮਾਊਂਟ ਮੌਂਗਾਨੁਈ ਦੇ ਵਿਚ ਖੇਡਿਆ ਜਾਵੇਗਾ। ਗੱਲ ਕਰੀਏ ਮੀਂਹ ਦੀ ਤਾ ਮਾਊਂਟ ਮੌਂਗਾਨੁਈ ਦੇ ਵਿੱਚ ਮੈਚ ਦੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ 75% ਹੈ। ਇਸਦਾ ਮਤਲਬ ਇਹ ਹੈ ਕਿ ਦੋਨਾਂ ਟੀਮਾਂ ਵਿਚਾਲੇ ਅੱਜ ਦਾ ਮੁਕਾਬਲਾ ਵੀ ਮੀਂਹ ਕਾਰਨ ਰੱਦ ਹੋ ਸਕਦਾ ਹੈ।

ਵਿਸ਼ਵ ਕੱਪ ਹਾਰਨ ਤੋਂ ਬਾਅਦ BCCI ਨੇ ਲਿਆ ਵੱਡਾ ਫੈਸਲਾ

ਹਾਲ ਹੀ ਦੇ ਵਿਚ ਆਸਟ੍ਰੇਲੀਆ ਵਿਖੇ ਹੋਏ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚੋਂ ਹੀ ਭਾਰਤ ਨੂੰ ਮਿਲੀ ਹਾਰ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਇਕ ਸਖ਼ਤ ਫੈਂਸਲਾ ਲੈਂਦੇ ਹੋਏ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚਾਰ ਮੈਂਬਰੀ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਹੈ। ਪਿਛਲੇ ਕੁਛ ਸਮੇਂ ਤੋਂ ਭਾਰਤੀ ਟੀਮ ਲਗਾਤਾਰ ਆਈਸੀਸੀ ਦੇ ਟੂਰਨਾਮੈਂਟ ਵਿਚ ਹਾਰ ਕੇ ਹੀ ਆ ਰਹੀ ਸੀ। ਜਿਸ ਕਾਰਨ  ਬੀ. ਸੀ. ਸੀ. ਆਈ. ਨੂੰ ਇਹ ਸਖ਼ਤ ਫੈਂਸਲਾ ਲੈਣਾ ਪਿਆ।

ਇੰਜ ਹੀ ਸਕਦੀ ਹੈ ਭਾਰਤ ਦੀ ਅੱਜ ਦੀ playing ਇਲੈਵਨ

ਸ਼ੁਬਮਨ ਗਿੱਲ, ਇਸ਼ਾਨ ਕਿਸ਼ਨ, ਦੀਪਕ ਹੁੱਡਾ, ਰਿਸ਼ਭ ਪੰਤ, ਸੁਰਯਕੁਮਾਰ ਯਾਦਵ, ਸੰਜੁ ਸੈਮਸਨ, ਹਾਰਦਿਕ ਪਾਂਡਿਆ (c), ਭੁਵਨੇਸ਼ਵਰ ਕੁਮਾਰ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ, ਊਮਰਾਨ ਮਲਿਕ

ਇਹ ਵੀ ਪੜ੍ਹੋ: ਵਿਸ਼ਵ ਕੱਪ ਤੋਂ ਬਾਅਦ ਭਾਰਤ ਅੱਜ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਲੇਗਾ ਆਪਣਾ ਪਹਿਲਾ ਮੁਕਾਬਲਾ, ਦੇਖੋ ਅੱਜ ਦੇ ਮੁਕਾਬਲੇ ਲਈ ਪਲੇਇੰਗ ਇਲੈਵਨ

Share with your friends:)
See also  ਵਿਸ਼ਵ ਕੱਪ ਤੋਂ ਬਾਅਦ ਭਾਰਤ ਅੱਜ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਲੇਗਾ ਆਪਣਾ ਪਹਿਲਾ ਮੁਕਾਬਲਾ, ਦੇਖੋ ਅੱਜ ਦੇ ਮੁਕਾਬਲੇ ਲਈ ਪਲੇਇੰਗ ਇਲੈਵਨ

Leave a Reply

Your email address will not be published. Required fields are marked *