ਨਿਊਜ਼ੀਲੈਂਡ ਦੇ ਵਿੱਚ ਆਇਆ ਸੁਰਯਕੁਮਾਰ ਯਾਦਵ ਦਾ ਤੂਫਾਨ, ਕੇਵਲ 49 ਗੇਂਦਾ ਦੇ ਅੰਦਰ ਲਗਾਇਆ ਸੈਂਕੜਾ

ਭਾਰਤ ਅਤੇ ਨਿਊਜ਼ੀਲੈਂਡ ਦੇ ਵਿੱਚ ਚੱਲ ਰਹੇ ਦੂਸਰੇ ਟੀ20 ਮੁਕਾਬਲੇ ਦੇ ਵਿੱਚ ਭਾਰਤ ਨੂੰ ਪਹਿਲਾ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਏਕ ਵਾਰ ਫਿਰ ਨਾਕਾਮ ਸਾਬਿਤ ਹੋਏ। ਹਾਲਾਂਕਿ ਇਸ ਵਾਰ ਪਾਰੀ ਦੀ ਸ਼ੁਰੂਆਤ ਕਰਨ ਇਸ਼ਾਨ ਕਿਸ਼ਨ ਅਤੇ ਰਿਸ਼ਭ ਪੰਤ ਆਏ ਸੀ ਪਰ ਦੋਨੋਂ ਹੀ ਦੱਸ ਓਵਰਾ ਦੇ ਅੰਦਰ ਆਊਟ ਹੋ ਗਏ।

ਸੁਰਯਕੁਮਾਰ ਨੇ ਇਕ ਵਾਰ ਫਿਰ ਸੰਭਾਲੀ ਪਾਰੀ

ਹਰ ਵਾਰ ਦੀ ਤਰ੍ਹਾਂ ਅੱਜ ਇਕ ਵਾਰ ਫਿਰ ਸੁਰਯਕੁਮਾਰ ਯਾਦਵ ਅਲੱਗ ਹੀ ਅੰਦਾਜ਼ ਦੇ ਵਿਚ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਏ। ਸੁਰਯਕੁਮਾਰ ਯਾਦਵ ਨੇ ਮੈਦਾਨ ਦੇ ਅੰਦਰ ਆਉਂਦੇ ਹੀ ਚੋਕੇ ਅਤੇ ਛੱਕੇ ਲਗਾਉਣੇ ਸ਼ੁਰੂ ਕਰ ਦਿੱਤੇ। ਦੂਸਰੇ ਪਾਸੇ ਬੱਲੇਬਾਜ਼ੀ ਕਰ ਰਹੇ ਸ਼੍ਰੇਆਸ ਇਯਰ ਵੀ ਅੱਜ ਨਾਕਾਮ ਰਹੇ। ਇਯਰ ਕੇਵਲ 13 ਦੌੜਾਂ ਬਣਾ ਕੇ ਹੀ ਚਲਦੇ ਬਣੇ ਅਤੇ ਦੂਸਰੇ ਪਾਸੇ ਸੁਰਯਕੁਮਾਰ ਯਾਦਵ ਲਗਾਤਾਰ ਸ਼ਾਨਦਾਰ ਬੱਲੇਬਾਜ਼ੀ ਕਰਦੇ ਰਹੇ।

ਸਾਲ ਵਿੱਚ ਜੜਿਆ ਦੂਸਰਾ ਸ਼ਤਕ

ਸੁਰਯਕੁਮਾਰ ਯਾਦਵ ਨੇ ਅੱਜ ਨਿਊਜ਼ੀਲੈਂਡ ਦੇ ਖਿਲਾਫ ਕੇਵਲ 49 ਗੇਂਦਾ ਅੰਦਰ ਹੀ ਸ਼ਤਕ ਜੜ੍ਹ ਦਿੱਤਾ। ਇਸ ਤੋਂ ਪਹਿਲਾ ਓਹਨਾ ਨੇ ਏਸੇ ਹੀ ਸਾਲ ਇੰਗਲੈਂਡ ਦੇ ਖਿਲਾਫ ਸ਼ਤਕ ਲਗਾਇਆ ਸੀ। ਸੁਰਯਕੁਮਾਰ ਯਾਦਵ ਤੋਂ ਇਲਾਵਾ ਭਾਰਤ ਵਲੋਂ ਕੇਵਲ ਰੋਹਿਤ ਸ਼ਰਮਾ ਹੀ ਇਕ ਐਸੇ ਖਿਡਾਰੀ ਹਨ ਜਿਨ੍ਹਾਂ ਨੇ ਟੀ20 ਦੇ ਵਿੱਚ ਇਕ ਸਾਲ ਅੰਦਰ ਹੀ ਦੋ ਸੈਂਕੜੇ ਲਗਾਏ ਹੋਣ।

ਹਾਰਦਿਕ ਪਾਂਡਿਆ ਦੀ ਗਲਤੀ ਕਰਕੇ ਬਣੇ ਕੇਵਲ 191 ਰਣ

19ਵੇਂ ਓਵਰ ਦੇ ਵਿਚ ਸੁਰਯਕੁਮਾਰ ਯਾਦਵ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 22 ਦੌੜਾਂ ਬਣਾ ਦਿੱਤੀਆਂ ਪਰ ਵਿਹਵੇ ਓਵਰ ਦੀ ਪਹਿਲੀ ਗੇਂਦ ਤੇ ਸਿੰਗਲ ਲੇ ਕੇ ਸਟਰਾਇਕ ਸੂਰਯ ਨੂੰ ਦੇਣ ਦੀ ਬਜਾਏ ਹਾਰਦਿਕ ਪਾਂਡਿਆ ਖੁਦ ਹੀ ਰਣ ਬਨੋਨ ਦੀ ਕੋਸ਼ਿਸ਼ ਕਰਨ ਲੱਗੇ। ਪਰ ਉਹ ਤਿੰਨ ਗੇਂਦਾ ਚ ਕੇਵਲ ਚਾਰ ਰੂੰ ਹੀ ਬਣਾ ਸਕੇ ਅਤੇ ਆਊਟ ਹੋ ਗਏ।

ਓਹਨਾ ਦੇ ਆਊਟ ਹੋਣ ਤੋਂ ਬਾਅਦ ਅਗਲੀ ਦੋ ਗੇਂਦਾ ਦੇ ਵਿਚ ਵੀ ਦੋਨੋਂ ਬੱਲੇਬਾਜ਼ ਆਊਟ ਹੋ ਗਏ। ਇਸ ਤਰ੍ਹਾਂ ਗੇਂਦਬਾਜ਼ੀ ਕਰ ਰਹੇ ਟਿਮ ਸਾਊਦੀ ਦੀ ਹੈਟ ਟਰਿੱਕ ਵੀ ਹੋ ਗਈ। 

ਹੁਣ ਇਸ ਮੁਕਾਬਲੇ ਨੂੰ ਜਿੱਤਣ ਲਈ ਨਿਊਜ਼ੀਲੈਂਡ ਨੂੰ ਵੀਹ ਓਵਰ ਦੇ ਅੰਦਰ 192 ਦੌੜਾਂ ਬਨਾਉਣੀਆਂ ਪੈਣਗੀਆਂ।

Share with your friends:)
See also  IND vs NZ: ਅੱਜ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਦੂਸਰਾ ਟੀ20 ਮੁਕਾਬਲਾ, ਦੇਖੋ ਕਿਵੇਂ ਦਾ ਰਹੇਗਾ ਮੌਸਮ

Leave a Reply

Your email address will not be published. Required fields are marked *