ਵਿਸ਼ਵ ਕੱਪ ਤੋਂ ਬਾਅਦ ਭਾਰਤ ਅੱਜ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਲੇਗਾ ਆਪਣਾ ਪਹਿਲਾ ਮੁਕਾਬਲਾ, ਦੇਖੋ ਅੱਜ ਦੇ ਮੁਕਾਬਲੇ ਲਈ ਪਲੇਇੰਗ ਇਲੈਵਨ

ਟੀ20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੀ ਕ੍ਰਿਕਟ ਟੀਮ ਅੱਜ ਨਿਊਜ਼ੀਲੈਂਡ ਦੇ ਖ਼ਿਲਾਫ਼ ਆਪਣਾ ਪਹਿਲਾ ਮੁਕਾਬਲਾ ਖੇਡਣ ਦੇ ਲਈ ਮੈਦਾਨ ਦੇ ਵਿਚ ਉਤਰੇਗੀ। ਇਸ ਸੀਰੀਜ਼ ਦੇ ਲਈ ਭਾਰਤ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਦੀ ਜਗ੍ਹਾ ਇਸ ਤਿੰਨ ਮੈਚ ਦੀ ਟੀ20 ਸੀਰੀਜ਼ ਦੇ ਲਈ ਹਾਰਦਿਕ ਪਾਂਡਿਆ ਨੂੰ ਭਾਰਤ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

ਅੱਜ ਤੋਂ ਸ਼ੁਰੂ ਹੋਵੇਗੀ ਤਿੰਨ ਮੈਚਾਂ ਦੀ ਟੀ20 ਸੀਰੀਜ਼

ਭਾਰਤ ਟੀਮ ਇਸ ਸਮੇਂ ਨਿਊਜ਼ੀਲੈਂਡ ਦੌਰੇ ਤੇ ਤਿੰਨ ਮੈਚ ਦੀ ਟੀ20 ਸੀਰੀਜ਼ ਅਤੇ ਤਿੰਨ ਹੀ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਦੇ ਲਈ ਗਈ ਹੋਈ ਹੈ  ਵਨਡੇ ਸੀਰੀਜ਼ ਦੇ ਲਈ ਸ਼ਿਖਰ ਧਵਨ ਨੂੰ ਭਾਰਤ ਦਾ ਕਪਤਾਨ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਕੋਚ ਰਾਹੁਲ ਦ੍ਰਵਿੜ ਦੀ ਜਗ੍ਹਾ ਇਸ ਦੌਰੇ ਲਈ ਵੀ ਵੀ ਐਸ ਲਕਸ਼ਮਣ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ।

ਭਾਰਤੀ ਸਮੇਂ ਅਨੁਸਾਰ ਅੱਜ ਦੁਪਹਿਰ 12 ਵਜੇ ਪਹਿਲਾ ਟੀ20 ਮੁਕਾਬਲਾ ਸ਼ੁਰੂ ਹੋਵੇਗਾ। ਮੁਕਾਬਲੇ ਦੇ ਲਈ ਦੋਨੋਂ ਟੀਮਾਂ ਤਿਆਰ ਬਰ ਤਿਆਰ ਹਨ।

ਸੈਮੀਫਾਈਨਲ ਮੁਕਾਬਲਿਆਂ ਚ ਦੋਨਾਂ ਟੀਮਾਂ ਨੂੰ ਕਰਨਾ ਪਿਆ ਹਾਰ ਦਾ ਸਾਮ੍ਹਣਾ

ਵਿਸ਼ਵ ਕੱਪ ਦੇ ਵਿਚ ਦੋਨਾਂ ਹੀ ਟੀਮਾਂ ਨੂੰ ਸੇਮੀਫ਼ਾਈਨਲ ਦੇ ਵਿਚ ਹਾਰ ਦਾ ਸਾਮ੍ਹਣਾ ਕਰਨਾ ਪਿਆ। ਭਾਰਤੀ ਟੀਮ ਨੂੰ ਇੰਗਲੈਂਡ ਨੇ ਦੱਸ ਵਿਕਟਾਂ ਨਾਲ ਅਤੇ ਨਿਊਜ਼ੀਲੈਂਡ ਟੀਮ ਨੂੰ ਪਾਕਿਸਤਾਨ ਦੇ ਹੱਥੋਂ ਹਾਰ ਦਾ ਸਾਮ੍ਹਣਾ ਕਰਨਾ ਪਿਆ। ਪਾਕਿਸਤਾਨ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਫਾਈਨਲ ਦੇ ਵਿਚ ਜਗ੍ਹਾ ਬਣਾਈ ਅਤੇ ਦੂਜੇ ਪਾਸੇ ਇੰਗਲੈਂਡ ਦੀ ਟੀਮ ਨੇ ਭਾਰਤ ਨੂੰ ਦੱਸ ਵਿਕਟਾਂ ਨਾਲ ਹਰਾਇਆ।

ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਵੀਹ ਓਵਰਾਂ ਦੇ ਵਿਚ 169 ਰਨਾਂ ਦਾ ਲਕਸ਼ ਦਿੱਤਾ ਸੀ। ਜਿਸਨੂੰ ਇੰਗਲੈਂਡ ਦੀ ਟੀਮ ਨੇ ਬਿਨਾਂ ਕੋਈ ਆਪਣਾ ਵਿਕਟ ਗਵਾਏ 16 ਓਵਰਾਂ ਦੇ ਅੰਦਰ ਹੀ ਇਸ ਲਕਸ਼ ਨੂੰ ਹਾਸਿਲ ਕਰ ਲਿਆ।

ਕਿਵੇਂ ਹੋ ਸਕਦੀ ਹੈ ਅੱਜ ਦੀ playing ਇਲੈਵਨ

ਭਾਰਤ ਟੀਮ ਵੱਲੋਂ ਅੱਜ ਸ਼ੁਬਮਨ ਗਿੱਲ ਅਤੇ ਇਸ਼ਾਨ ਕਿਸ਼ਨ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਨਜ਼ਰ ਆ ਸਕਦੇ ਹਨ। ਇਨ੍ਹਾਂ ਦੋਨਾਂ ਖਿਲਾੜੀਆਂ ਤੋਂ ਬਾਅਦ ਸੰਜੁ ਸੈਮਸਨ ਅਤੇ ਸੁਰਯਕੁਮਾਰ ਯਾਦਵ ਬੱਲੇਬਾਜ਼ੀ ਕਰਨ ਦੇ ਲਈ ਆਉਣਗੇ। ਗੱਲ ਕਰੀਏ ਮਿਡਲ ਆਰਡਰ ਦੀ ਤਾ ਹਾਰਦਿਕ ਪਾਂਡਿਆ ਦੇ ਨਾਲ ਦੀਪਕ ਹੁੱਡਾ ਨੂੰ ਅੱਜ ਦੇ ਮੁਕਾਬਲੇ ਲਈ ਮੌਕਾ ਮਿਲ ਸਕਦਾ ਹੈ।

ਗੇਂਦਬਾਜ਼ੀ ਦੇ ਵਿਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਬੁਵਨੇਸ਼ਵਰ ਕੁਮਾਰ ਅਤੇ ਊਮਰਾਨ ਮਲਿਕ ਨੂੰ ਖਿਡਾਇਆ ਜਾ ਸਕਦਾ ਹੈ ਅਤੇ ਸਪਿੰਨਰ ਦੇ ਤੌਰ ਤੇ ਯੁਜ਼ਵੇਂਦਰ ਚਾਹਲ ਨੂੰ ਟੀਮ ਦੇ ਵਿਚ ਸ਼ਾਮਿਲ ਕੀਤਾ ਜਾਏਗਾ।

ਇੰਜ ਹੀ ਸਕਦੀ ਹੈ ਭਾਰਤ ਦੀ ਅੱਜ ਦੀ playing ਇਲੈਵਨ

ਸ਼ੁਬਮਨ ਗਿੱਲ, ਇਸ਼ਾਨ ਕਿਸ਼ਨ, ਦੀਪਕ ਹੁੱਡਾ, ਰਿਸ਼ਭ ਪੰਤ, ਸੁਰਯਕੁਮਾਰ ਯਾਦਵ, ਸੰਜੁ ਸੈਮਸਨ, ਹਾਰਦਿਕ ਪਾਂਡਿਆ (c), ਭੁਵਨੇਸ਼ਵਰ ਕੁਮਾਰ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ, ਊਮਰਾਨ ਮਲਿਕ

Share with your friends:)
See also  ਨਿਊਜ਼ੀਲੈਂਡ ਦੇ ਵਿੱਚ ਆਇਆ ਸੁਰਯਕੁਮਾਰ ਯਾਦਵ ਦਾ ਤੂਫਾਨ, ਕੇਵਲ 49 ਗੇਂਦਾ ਦੇ ਅੰਦਰ ਲਗਾਇਆ ਸੈਂਕੜਾ

Leave a Reply

Your email address will not be published. Required fields are marked *