ਸੁਰਯਕੁਮਾਰ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਕਪਤਾਨ ਵਿਲੀਅਮਸਨ ਨੇ ਕੀਤੀ ਰੱਜ ਕੇ ਤਾਰੀਫ਼, ਕਿਹਾ ਅਜਿਹੀ ਪਾਰੀ ਪਹਿਲਾ ਕਦੇ ਨਹੀਂ ਵੇਖੀ

ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਅੱਜ ਹੋਏ ਦੂਜੇ ਟੀ20 ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਬੇਹੱਦ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾ ਦਿੱਤਾ। ਅੱਜ ਦੇ ਮੁਕਾਬਲੇ ਦੇ ਲਈ ਭਾਰਤ ਦੇ ਦਿੱਗਜ ਖਿਲਾਰੀ ਸੁਰਯਕੁਮਾਰ ਯਾਦਵ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ।

49 ਗੇਂਦਾ ਦੇ ਅੰਦਰ ਲਗਾਇਆ ਸੈਂਕੜਾ

ਸੁਰਯਕੁਮਾਰ ਯਾਦਵ ਨੇ ਅੱਜ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕੇਵਲ 49 ਗੇਂਦਾ ਦੇ ਅੰਦਰ ਹੀ ਸੈਂਕੜਾ ਜੜ੍ਹ ਦਿੱਤਾ। ਜਿਸਦੀ ਬਦੌਲਤ ਭਾਰਤੀ ਟੀਮ ਨੇ ਅੱਜ ਦਾ ਮੁਕਾਬਲਾ ਆਪਣੇ ਨਾਮ ਕੀਤਾ। ਨਿਊਜ਼ੀਲੈਂਡ ਦੀ ਟੀਮ ਅੱਜ ਟਾੱਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਮੈਦਾਨ ਦੇ ਵਿਚ ਆਈ। ਭਾਰਤ ਦੀ ਟੀਮ ਵੱਲੋਂ ਅੱਜ ਰਿਸ਼ਭ ਪੰਤ ਅਤੇ ਇਸ਼ਾਨ ਕਿਸ਼ਨ ਪਾਰੀ ਦੀ ਸ਼ੁਰੂਆਤ ਕਰਨ ਦੇ ਲਈ ਆਏ।

ਇੱਕ ਵਾਰ ਫਿਰ ਨਾਕਾਮ ਰਹੇ ਰਿਸ਼ਭ ਪੰਤ

ਰਿਸ਼ਭ ਪੰਤ ਕੇਵਲ 5 ਦੌੜਾਂ ਬਣਾ ਕੇ ਹੀ ਚਲਦੇ ਬਣੇ। ਰਿਸ਼ਭ ਪੰਤ ਤੋਂ ਇਲਾਵਾ ਸ਼ਰੇਆਸ ਇਯਰ ਅਤੇ ਹਾਰਦਿਕ ਪਾਂਡਿਆ ਤਿੰਨੋ ਖਿਡਾਰੀਆਂ ਨੇ ਹੀ ਖਰਾਬ ਬੱਲੇਬਾਜ਼ੀ ਦਾ ਪਰਦਰਸ਼ਨ ਕੀਤਾ। ਦੂਸਰੇ ਪਾਸੇ ਬੱਲੇਬਾਜ਼ੀ ਕਰ ਰਹੇ ਸੁਰਯਕੁਮਾਰ ਯਾਦਵ ਅੱਜ ਇੱਕ ਵਾਰ ਫਿਰ ਅਲੱਗ ਹੀ ਅੰਦਾਜ਼ ਦੇ ਵਿਚ ਨਜ਼ਰ ਆਏ।

ਸੈਂਕੜੇ ਦੀ ਬਦੌਲਤ ਮਿਲਿਆ ਪਲੇਅਰ ਆਫ ਦਾ ਮੈਚ

ਜਿਸਦੀ ਬਦੌਲਤ ਓਹਨਾ ਨੂੰ ਪਲੇਅਰ ਆਫ ਦਾ ਮੈਚ ਐਵਾਰਡ ਵੀ ਮਿਲਿਆ। ਸੁਰਯਕੁਮਾਰ ਯਾਦਵ ਨੇ ਆਪਣੀ ਪਾਰੀ ਦੇ ਦੌਰਾਨ 11 ਚੋਕੇ ਅਤੇ ਸੱਤ ਛੱਕੇ ਲਗਾਏ। ਸੁਰਯਕੁਮਾਰ ਯਾਦਵ ਦੀ ਇਸ ਸ਼ਾਨਦਾਰ ਪਾਰੀ ਦੀ ਤਾਰੀਫ਼ ਭਾਰਤ ਦੇ ਕਈ ਪੂਰਵ ਖਿਡਾਰੀਆਂ ਦੇ ਨਾਲ ਨਾਲ ਨਿਊਜ਼ੀਲੈਂਡ ਟੀਮ ਦੇ ਕਪਤਾਨ ਵਿਲੀਅਮਸਨ ਨੇ ਵੀ ਕੀਤੀ। 

ਕਪਤਾਨ ਵਿਲੀਅਮਸਨ ਨੇ ਕੀਤੀ ਸੁਰਯਕੁਮਾਰ ਯਾਦਵ ਦੀ ਤਾਰੀਫ਼

ਮੈਚ ਦੇ ਬਾਦ ਵਿਲੀਅਮਸਨ ਨੇ ਕਿਹਾ ਕਿ ਇਸ ਮੈਚ ਦੇ ਵਿਚ ਅਸੀਂ ਵਧੀਆ ਪ੍ਰਦਰਸ਼ਨ ਕਰਨ ਦੇ ਵਿਚ ਨਾਕਾਮ ਰਹੇ ਅਤੇ ਅੱਗੇ ਓਹਨਾ ਨੇ ਸੂਰਯ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸੁਰਯਕੁਮਾਰ ਯਾਦਵ ਦੀ ਪਾਰੀ ਆਊਟ ਆਫ ਦਾ ਵਰਲਡ ਸੀ। ਓਹਨਾ ਨੇ ਕਿਹਾ ਕਿ ਮੈਂ ਹੁਣ ਤਕ ਜਿਨੀਆ ਵੀ ਪਾਰੀਆ ਦੇਖੀਆ ਯਾ ਖੇਡਿਆ ਹਨ, ਮੈਂ ਇਸ ਤੋਂ ਵਧੀਆ ਪਾਰੀ ਅੱਜ ਤੱਕ ਨਹੀਂ ਵੇਖੀ।

Share with your friends:)
See also  IND vs NZ: ਅੱਜ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਦੂਸਰਾ ਟੀ20 ਮੁਕਾਬਲਾ, ਦੇਖੋ ਕਿਵੇਂ ਦਾ ਰਹੇਗਾ ਮੌਸਮ

Leave a Reply

Your email address will not be published. Required fields are marked *